EPaper SignIn
तिरुवनंतपुरम - अगर कांग्रेस कुछ नहीं तो पीएम मोदी डरते क्यों हैं.... दूसरे चरण के चुनाव से पहले खरगे ने बीजेपी के खिलाफ खोला मोर्चा     नई दिल्ली - Umang APP से चंद मिनटों में निकाल पाएंगे PF का पैसा     नई दिल्ली - आज घोषित होंगे एमपी बोर्ड हाई स्कूल और हायर सेकेंड्री के नतीजे, MPBSE अध्यक्ष करेंगे घोषणा     नई दिल्‍ली - हम अपनी कमजोरी नहीं, इस कारण हारे, Ruturaj Gaikwad ने शिकस्‍त के लिए ठहराया दोषी     आगरा - ब्रज में लापता ‘जातियों का गुरूर’ कहीं विकास के सुबूत से आस तो कहीं चेहरा पैरोकार     नई दिल्ली - RBI ने महाराष्‍ट्र के इस बैंक पर लगा दीं कई पाबंदियां, खातों से एक रुपया भी नहीं निकाल सकेंगे ग्राहक    

ਰਾਖਵਾਂਕਰਨ ਵਧਾਏ ਜਾਣ ਦੇ ਵਿਰੋਧ ਵਿਚ ਐੱਸ.ਡੀ.ਐਮ. ਜਲਾਲਾਬਾਦ ਨੂੰ ਦਿੱਤਾ ਮੰਗ ਪੱਤਰ
  • 151050462 - VIJAY KUMAR 0

ਜਲਾਲਾਬਾਦ, (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ )-ਕੇਂਦਰ ਸਰਕਾਰ ਵਲ਼ੋਂ ਅਨੁਛੇਦ 334 ਦੇ ਅਧੀਨ ਜਾਤ ਆਧਾਰਤ ਰਾਖਵਾਂਕਰਨ ਦੇ ਵਧਾਏ ਗਏ 10 ਸਾਲ ਦਾ ਵਿਰੋਧ ਕਰਦੇ ਹੋਏ ਜਨਰਲ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਰਬ ਸਾਂਝੀ ਵਾਲਤਾ ਸੁਸਾਇਟੀ ਦੇ ਮੁਖੀ ਬਲਵੰਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਐੱਸ. ਡੀ. ਐੱਮ ਜਲਾਲਾਬਾਦ ਕੇਸ਼ਵ ਗੋਇਲ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਨੁਛੇਦ 143 ਅਧੀਨ ਕੀਤਾ ਗਏ ਵਾਧੇ ਨੰੂ ਫਿਰ ਤੋਂ ਵਿਚਾਰਿਆ ਜਾਵੇ | ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹਰ ਜਾਤ ਵਿਚ ਗ਼ਰੀਬ ਹੁੰਦੇ ਹਨ | ਜਾਤੀ ਗ਼ਰੀਬੀ ਦਾ ਆਧਾਰ ਨਹੀਂ ਹੈ | ਹਰ ਜਾਤੀ ਦੇ ਵਿਚ ਗ਼ਰੀਬਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ | ਸੰਵਿਧਾਨ ਵਿਚ ਜਾਤੀ ਆਧਾਰਤ ਰਾਖਵਾਂਕਰਨ ਸਿਰਫ਼ 10 ਸਾਲਾਂ ਲਈ ਦਿੱਤਾ ਗਿਆ ਸੀ ਪਰ ਇਸ ਨੂੰ ਵੋਟਾਂ ਦੀ ਰਾਜਨੀਤੀ ਵਿਚ ਵਧਾਇਆ ਜਾ ਰਿਹਾ ਹੈ ਅਤੇ ਗ਼ਰੀਬਾਂ ਦੇ ਹੱਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਰਾਖਵਾਂਕਰਨ ਦਾ ਲਾਭ ਉੱਚ ਪਦਵੀਆਂ ਤੇ ਬੈਠੇ ਅਤੇ ਅਮੀਰ ਲੋਕ ਵੀ ਲੈ ਰਹੇ ਹਨ ਅਤੇ ਗ਼ਰੀਬ ਲੋਕ ਇਸ ਤੋਂ ਵਾਂਝੇ ਹਨ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਵਾਧੇ ਦੇ ਵਿਰੋਧ ਵਿਚ ਨਵੰਬਰ 2019 ਤੋਂ ਜਨਰਲ ਸਮਾਜ ਪਾਰਟੀ ਦੇ ਰਜਿੰਦਰ ਜਲੇਰੀ ਮਰਨ ਵਰਤ ਤੇ ਬੈਠੇ ਹਨ | ਸਮਾਨਤਾ ਮੋਰਚੇ ਵਲ਼ੋਂ 11 ਦਸੰਬਰ ਨੂੰ ਸੰਸਦ ਦਾ ਘਿਰਾਓ ਕਰਨ ਐਲਾਨ ਵੀ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਨੁਛੇਦ 143 ਅਧੀਨ ਫਿਰ ਤੋਂ ਵਿਚਾਰ ਨਹੀਂ ਕਰਦੀ ਤਾਂ ਸਮਾਜ ਵਿਚ ਹੋਣ ਵਾਲੇ ਨੁਕਸਾਨ ਦੀ ਜ਼ੰੁਮੇਵਾਰ ਕੇਂਦਰ ਸਰਕਾਰ ਹੋਵੇਗੀ | ਇਸ ਮੌਕੇ ਡਾ ਸ਼ਿੰਗਾਰਾ ਸਿੰਘ, ਰਮਨ ਵਾਟਸ, ਗੁਰਵਿੰਦਰ ਸਿੰਘ ਮੰਨੇ ਵਾਲਾ, ਦੀਦਾਰ ਸਿੰਘ, ਗੁਰਲਾਭ ਸਿੰਘ, ਅਭਿਸ਼ੇਕ ਚੌਹਾਨ ਆਦਿ ਹਾਜ਼ਰ ਸਨ |

Subscriber

173828

No. of Visitors

FastMail