ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਸਮਾਪਤ
- 151050462 - VIJAY KUMAR
0
ਅਬੋਹਰ(ਵਿਜੈ ਕੁਮਾਰ ਫਾਸਟ ਨਿਊਜ਼ ਇੰਡੀਆ )-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ 2 ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ | ਇਸ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਵਿਚ 10 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਐਲ.ਆਰ.ਐੱਸ.ਡੀ.ਏ. ਅਤੇ ਅਬੋਹਰ ਸਕੂਲ ਦੀ ਟੀਮ ਨੇ ਪਨਲਿਟੀਆਂ ਵਿਚ ਜਿੱਤ ਪ੍ਰਾਪਤ ਕਰਕੇ ਕਬਜ਼ਾ ਕੀਤਾ | ਜਦ ਕਿ ਉਪ ਜੇਤੂ ਡੱਬਵਾਲ ਐਫ.ਸੀ.ਅਤੇ ਦੂਜੀ ਉਪ ਜੇਤੂ ਐਲ.ਐਮ ਖੂਈਖੇੜਾ ਦੀ ਟੀਮ ਰਹੀ | ਕਲੱਬ ਦੇ ਪ੍ਰਧਾਨ ਐਡਵੋਕੇਟ ਅਮਿੱਤ ਅਸੀਜਾ ਬਾਵਾ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਆਯੋਜਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਬੋਹਰ ਸ਼ਹਿਰ ਵਿਚ ਪੂਰੇ 10 ਸਾਲਾਂ ਬਾਅਦ ਇਸ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਹੋਇਆ ਹੈ | ਇਸ ਮੌਕੇ ਕਲੱਬ ਸਾਰੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ |