EPaper SignIn

ਰੰਧਾਵਾ ਨੇ ਵੀ ਸਿੱਧੂ ਵਾਂਗ ਸਰਕਾਰ ਦੀ ਕਾਰਗੁਜ਼ਾਰੀ ਤੇ ਖੜ੍ਹੇ ਕੀਤੇ ਸਵਾਲ (ਫਾਸਟ ਨਿਊਜ਼ ਇੰਡੀਆ)
  • 151034652 - GURLAL SINGH VAROLA 0



੯ ਦਸੰਬਰ (ਚੰਡੀਗੜ੍ਹ )ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਕੈਪਟਨ ਦਾ ਇੱਕ ਹੋਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖਫ਼ਾ ਹੈ ਰੰਧਾਵਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਉਹ ਸਰਕਾਰ ਵਿੱਚ ਰਹੇ ਨਾ ਰਹੇ ਪਰ ਝੂਠ ਨਹੀਂ ਬੋਲ ਸਕਦਾ ਉਸ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਅਸੀਂ ਵੀ ਬਾਦਲ ਵਾਂਗ ਸਜਾ ਦੇ ਭਾਗੀਦਾਰ ਬਣ ਰਹੇ ਹਾਂ ਜੇਕਰ ਇਹੀ ਹਾਲ ਰਿਹਾ ਤਾਂ ਲੋਕਾਂ ਨੇ ਸਾਡੇ ਤੇ ਥੁੱਕਣਾ ਵੀ ਨਹੀਂ ਰੰਧਾਵਾ ਦੇ ਇਸ ਬਿਆਨ ਨੇ ਰਾਜਸੀ ਹਲਕਿਆਂ ਵਿੱਚ ਸਿਆਸੀ ਭੂਚਾਲ ਲਿਆ ਦਿੱਤਾ ਹੈ ਜਿੱਥੇ ਵਿਰੋਧੀਆਂ ਨੂੰ ਸਰਕਾਰਾਂ ਖਿਲਾਫ ਬਿਆਨ ਦਾਗਣ ਦਾ ਮੁੜ ਇੱਕ ਮੁੱਦਾ ਮਿਲ ਗਿਆ ਹੈ ਉੱਥੇ ਸਰਕਾਰ ਦੇ ਅੰਦਰ ਖਲਬਲੀ ਮੱਚ ਗਈ ਹੈ ਰੰਧਾਵਾ ਦੇ ਇਸ ਬਿਆਨ ਨੇ ਅਗਵਾਈ ਭਰ ਦਿੱਤੀ ਹੈ ਕਿ ਸਰਕਾਰ ਵਿੱਚ ਸਭ ਠੀਕ ਨਹੀਂ ਹੈ ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਚਾਰ ਵਿਧਾਇਕਾਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਪਣੀ ਸਰਕਾਰ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ ਸੀ ਬੜੀ ਮੁਸ਼ਕਿਲ ਨਾਲ ਸਰਕਾਰ ਨੇ ਇਨ੍ਹਾਂ ਵਿਧਾਇਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਸੀ ਇਹ ਨਹੀਂ ਕਰੀਬ ਪੱਚੀ ਵਿਧਾਇਕਾਂ ਵੱਲੋਂ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹਣ ਲਈ ਸਹੁੰ ਵੀ ਚੁੱਕੀ ਗਈ ਸੀ ਕੁਝ ਪੰਥਕ ਧਿਰਾਂ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਧਰਨਾ ਦਿੱਤਾ ਗਿਆ ਸੀ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਦਾਣੇ ਧਰਨਾਕਾਰੀਆਂ ਸੰਬੋਧਨ ਕਰਦਿਆਂ ਸੱਚ ਬੋਲ ਦਿੱਤਾ ਰੰਧਾਵਾਂ ਨੇ ਕਿਹਾ ਕਿ ਉਨ੍ਹਾਂ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਲੋਕਾਂ ਨੂੰ ਮਿਲਣਾ ਜਾਂ ਨਹੀਂ ਅਸੀਂ ਲੋਕਾਂ ਨੂੰ ਕੀ ਜਵਾਬ ਦੇਈਏ ਲੋਕ ਸਾਨੂੰ ਪੁੱਛਦੇ ਨੇ ਅਸੀਂ ਤਾਂ ਲੋਕਾਂ ਨੂੰ ਮਿਲਣਾ ਹੈ ਰੰਧਾਵਾ ਨੇ ਕਿਹਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਸੀਂ ਵੀ ਬਾਦਲ ਵਾਂਗ ਸਜਾ ਦੇ ਭਾਗੀਦਾਰ ਬਣ ਰਹੇ ਹਾਂ ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੀ ਸਰਕਾਰ ਖਿਲਾਫ ਕੀਤੀ ਗਈ ਟਿੱਪਣੀ ਤੇ ਮੁੱਖ ਮੰਤਰੀ ਕੀ ਰੁੱਖ ਅਖ਼ਤਿਆਰ ਕਰਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ ਪੰਜਾਬ ਬਿਊਰੋ ਗੁਰਲਾਲ ਸਿੰਘ ਵਾਰੋਲਾ ਦੀ ਰਿਪੋਰਟ ।

Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात