EPaper SignIn

ਸੰਦੀਪ ਜਾਖੜ ਨੇ ਉਸਮਾਨ ਖੇੜਾ ਦੀ ਪੰਚਾਇਤ ਨੂੰ 11 ਲੱਖ ਦਾ ਚੈੱਕ ਦਿੱਤਾ
  • 151050462 - VIJAY KUMAR 0



ਅਬੋਹਰ, (ਵਿਜੈ ਕੁਮਾਰ ਫਾਸਟ ਨਿਊਜ਼ ਇੰਡੀਆ )-ਸੂਬਾ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਕਾਂਗਰਸ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਹਲਕੇ ਦੇ ਪਿੰਡ ਉਸਮਾਨ ਖੇੜਾ ਦੇ ਵਿਕਾਸ ਕਾਰਜਾਂ ਲਈ ਗਰਾਮ ਪੰਚਾਇਤ ਨੂੰ 11.77 ਲੱਖ ਰੁਪਏ ਦਾ ਚੈੱਕ ਦਿੱਤਾ | ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਸਾਰੇ ਪਿੰਡਾਂ ਵਿਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਉਸਮਾਨ ਖੇੜਾ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ 11.77 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਲੋੜ ਅਨੁਸਾਰ ਹੋਰ ਰਾਸ਼ੀ ਜਾਰੀ ਕਰਵਾਏਗੀ ਜਾਵੇਗੀ | ਉਨ੍ਹਾਂ ਕਿਹਾ ਕਿ ਹਲਕੇ ਦੀ ਨਹਿਰੀ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਇਲਾਕੇ ਦੀਆਂ ਸਾਰੀਆਂ ਨਹਿਰਾਂ ਨੂੰ ਸੀਮੈਂਟ ਨਾਲ ਬਣਵਾ ਦਿੱਤਾ ਗਿਆ ਹੈ | ਇਸ ਮੌਕੇ 'ਤੇ ਹਰਬੰਸ ਸਰਪੰਚ ਉਸਮਾਨ ਖੇੜਾ, ਬਲਦੇਵ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਦੌਲਤ ਸਿੰਘ, ਕਾਲੂ ਰਾਮ, ਬੰਤਾ ਸਿੰਘ, ਫ਼ਤਿਹ ਸਿੰਘ, ਸੰਦੀਪ, ਬਲਕਾਰ ਸਿੰਘ, ਰਣਜੀਤ ਸਿੰਘ, ਲਖਵੀਰ ਸਿੰਘ, ਜਸਵਿੰਦਰ ਕੌਰ, ਸੁਖਮਿੰਦਰ ਕੌਰ, ਗੁਰਦੀਪ ਸਿੰਘ, ਮਲਕੀਤ ਸਿੰਘ ਅਤੇ ਅਮਰਜੀਤ ਕੌਰ (ਸਾਰੇ ਮੈਂਬਰ) ਆਦਿ ਹਾਜ਼ਰ ਸਨ |

Subscriber

173793

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात