EPaper SignIn

ਵਿਧਾਇਕ ਘੁਬਾਇਆ ਨੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਦੇ ਰੱਖੇ ਨੀਂਹ ਪੱਥਰ
  • 151050462 - VIJAY KUMAR 0



ਫ਼ਾਜ਼ਿਲਕਾ, (ਵਿਜੈ ਕੁਮਾਰ ਫਾਸਟ ਨਿਊਜ਼ ਇੰਡੀਆ)-ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ | ਸਰਹੱਦੀ ਖੇਤਰ ਦਾ ਵਿਕਾਸ ਹਮੇਸ਼ਾ ਕਾਂਗਰਸ ਸਰਕਾਰਾਂ ਸਮੇਂ ਹੀ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੱਖ ਵੱਖ ਸਰਹੱਦੀ ਪਿੰਡਾਂ ਮੁਹਾਰ ਜਮਸ਼ੇਰ, ਮੁਹਾਰ ਖੀਵਾ, ਮੁਹਾਰ ਸੋਨਾ, ਭਵਾਨੀ, ਮੋਜਮ, ਸ਼ਮਛਾਬਾਦ, ਗੰਜੂਆਣਾ ਪਿੰਡਾਂ ਅੰਦਰ ਲੱਖਾਂ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਜੋ ਕਿ ਕਾਫ਼ੀ ਪਿਛੜੇ ਹੋਏ ਹਨ, ਇਨ੍ਹਾਂ ਪਿੰਡਾਂ ਅੰਦਰ ਵਿਕਾਸ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਮਨਰੇਗਾ ਤਹਿਤ ਕਾਫ਼ੀ ਕੰਮ ਕੀਤੇ ਜਾ ਰਹੇ ਹਨ, ਜੋ ਕੰਮ ਬਕਾਇਆ ਹਨ ਉਹ ਜਲਦੀ ਹੀ ਪੰਚਾਇਤਾਂ ਨੂੰ ਗਰਾਂਟਾਂ ਦੇ ਕੇ ਪੂਰੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕੋਈ ਵੱਡੀ ਸਨਅਤ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਕਿ ਇਲਾਕੇ ਦੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਰੁਜ਼ਗਾਰ ਮੁਹੱਈਆ ਹੋ ਸਕਣ | ਇਸ ਮੌਕੇ ਬਲਕਾਰ ਸਿੰਘ ਸਿੱਧੂ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਸਾ ਸਿੰਘ, ਹੰਸਾ ਸਿੰਘ ਸਰਪੰਚ, ਬਲਵੰਤ ਸਿੰਘ ਸਰਪੰਚ, ਡਾ. ਬਚਣ ਸਿੰਘ, ਬਲਦੇਵ ਸਿੰਘ ਭੱਟੀ, ਹਰਬੰਸ ਸਿੰਘ ਆਦਿ ਪੰਚਾਇਤੀ ਰਾਜ ਦੇ ਅਧਿਕਾਰੀ ਹਾਜ਼ਰ ਸਨ |

Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात