ਏਅਰਟੈਲ ਕੰਪਨੀ ਦੀਆਂ ਖਰਾਬ ਸੇਵਾਵਾਂ ਤੋਂ ਦੁਖੀ ਪਿੰਡ ਮੂਲਿਆਂ ਵਾਲੀ ਦੇ ਲੋਕ
- 151050601 - HONEY KUMAR
0
ਮੂਲਿਆਂ ਵਾਲੀ (ਹਨੀ ਕੁਮਾਰ ਫਾਸਟ ਨਿਊਜ਼ ਇੰਡੀਆ) ਫਾਜ਼ਿਲਕਾ-ਮਲੋਟ ਰੋਡ ਤੇ ਸਥਿਤ ਪਿੰਡ ਮੂਲਿਆਂ ਵਾਲੀ ਦੇ ਵਸਨੀਕਾਂ ਵਿੱਚ ਏਅਰਟੈਲ ਕੰਪਨੀ ਦੇ ਖਰਾਬ ਇੰਟਰਨੈੱਟ ਸੇਵਾਵਾਂ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਦੇ ਵਸਨੀਕ ਅਮਨ ਵੈਰੜ, ਗੁਰਪ੍ਰੀਤ ਵੈਰੜ , ਅਮਰਤਪਾਲ, ਕੀਰਤਨ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਏਅਰਟੈਲ ਕੰਪਨੀ ਦਾ ਇੱਥੇ ਪਹਿਲਾਂ ਬਹੁਤ ਵਧੀਆ ਨੈੱਟਵਰਕ ਸੀ, ਪਰ ਹੁਣ ਇੰਟਰਨੈੱਟ ਚਲਾਉਣ ਲਈ ਸਾਨੂੰ ਪਿੰਡ ਤੋ ਬਾਹਰ ਜਾਣਾ ਪੈਦਾਂ ਹੈ।ਪਿੰਡ ਵਾਸੀਆਂ ਦੀ ਕੰਪਨੀ ਨੂੰ ਫਰਿਆਦ ਹੈ ਕਿ ਇੰਟਰਨੈੱਟ ਸੇਵਾਵਾਂ ਜਲਦ ਤੋਂ ਜਲਦ ਬਹਾਲ ਕੀਤੀਆਂ ਜਾਣ।