ਅੰਤਰਰਾਸ਼ਟਰੀ ਨਗਰ ਕੀਰਤਨ ਦਾ ਕੱਲ੍ਹ ਕੀਤਾ ਜਾਵੇਗਾ ਨਿੱਘਾ ਸਵਾਗਤ-ਬਾਬਾ ਪ੍ਰੇਮ ਸਿੰਘ
- 151050462 - VIJAY KUMAR
0
ਮੰਡੀ ਅਰਨੀਵਾਲਾ (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਦੇਸ਼ ਦੇ ਵੱਖ ਵੱਖ ਸੂਬਿਆਂ 'ਚੋਂ ਹੁੰਦਾ ਹੋਇਆ 15 ਅਕਤੂਬਰ ਨੂੰ ਸ਼੍ਰੀ ਗੰਗਾਨਗਰ (ਰਾਜਸਥਾਨ ) ਤੋਂ ਪੰਜਾਬ 'ਚ ਦਾਖਲ ਹੋਵੇਗਾ | ਇਹ ਨਗਰ ਕੀਰਤਨ ਅਬੋਹਰ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਲਈ ਪਿੰਡ ਗੋਬਿੰਦਗੜ੍ਹ , ਕੁੰਡਲ , ਮੋਹਲ਼ਾ ਤੋਂ ਪੰਨੀ ਵਾਲਾ ਫੱਤਾ ਵਿਖੇ ਸ਼ਾਮ ਨੂੰ ਪੁੱਜੇਗਾ | ਜਿਥੇ ਸੰਗਤਾਂ ਵਲੋਂ ਇਸ ਵਿਸ਼ਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ | ਡੇਰਾ ਗੁਰਦੁਆਰਾ ਖ਼ੁਸ਼ਦਿਲ ਸਾਹਿਬ ਅਰਨੀਵਾਲਾ ਦੇ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਸੰਗਤਾਂ ਵਿਸ਼ਾਲ ਨਗਰ ਕੀਰਤਨ ਦੇ ਸਵਾਗਤ ਤੇ ਦਰਸ਼ਨ ਕਰਨ ਲਈ ਵੱਧ ਤੋਂ ਵੱਧ ਗਿਣਤੀ 'ਚ ਪੰਨੀ ਵਾਲਾ ਫੱਤਾ ਵਿਖੇ ਪੁੱਜਣ |