ਰਣਇੰਦਰ ਸਿੰਘ ਨੇ ਨਰਿੰਦਰਪਾਲ ਸਿੰਘ ਵੈਰੜ ਨੂੰ ਦਿੱਤਾ ਥਾਪੜਾ
- 151050462 - VIJAY KUMAR
0
ਮੰਡੀ ਅਰਨੀਵਾਲਾ (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ )-ਹਲਕਾ ਜਲਾਲਾਬਾਦ ਤੋਂ ਸੀਨੀਅਰ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਵੈਰੜ ਨੇ ਅਰਨੀਵਾਲਾ ਜ਼ੈਲ 'ਚ ਯੁਵਰਾਜ ਰਣਇੰਦਰ ਸਿੰਘ ਦੀ ਫੇਰੀ ਦੌਰਾਨ ਉਨਾਂ ਨਾਲ ਨਿੱਜੀ ਮੁਲਾਕਾਤ ਕੀਤੀ | ਯੁਵਰਾਜ ਰਣਇੰਦਰ ਸਿੰਘ ਨੇ ਨਰਿੰਦਰ ਪਾਲ ਸਿੰਘ ਵੈਰੜ ਵਲੋਂ ਕਾਂਗਰਸ ਪਾਰਟੀ ਲਈ ਹਲਕੇ ਅੰਦਰ ਕੀਤੇ ਕੰਮਾਂ ਤੇ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ | ਰਣਇੰਦਰ ਸਿੰਘ ਨੇ ਵੈਰੜ ਨੂੰ ਜਿਮਨੀ ਚੋਣ 'ਚ ਪਾਰਟੀ ਲਈ ਹੋਰ ਸਰਗਰਮੀ ਨਾਲ ਕੰਮ ਕਰਨ ਵਾਸਤੇ ਪ੍ਰੇਰਿਆ | ਇਸ ਮੌਕੇ ਰਜਿੰਦਰ ਸ਼ਰਮਾ, ਵਿਕਾਸ ਵੈਰੜ, ਮਨਬੀਰ ਸਿੰਘ, ਬਲਦੇਵ ਸਿੰਘ ਪਾਕਾ, ਜਥੇਦਾਰ ਅਨੂਪ ਸਿੰਘ, ਅਜੇ ਬੱਠਲਾ,ਕੇਵਲ ਕ੍ਰਿਸ਼ਨ, ਪਰਦੀਪ ਕੁਮਾਰ ਕਾਠਪਾਲ, ਰਮਨ ਕੁਮਾਰ ਬਠੱਲਾ, ਸਿੰਘ ਬੱਠੂ ਸਰਪੰਚ ਪਾਕਾਂ, ਗੌਰਵਜੀਤ , ਮਨਵੀਰ ਗਰੇਵਾਲ ਆਦਿ ਹਾਜ਼ਰ ਸਨ |