ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਵਲੋਂ ਸੁਨੀਲ ਜਾਖੜ ਨਾਲ ਮੁਲਾਕਾਤ
- 151050462 - VIJAY KUMAR
0
ਜਲਾਲਾਬਾਦ, (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ )-ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਏਟਕ ਦਾ ਵਫ਼ਦ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਜਲਾਲਾਬਾਦ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਤੇ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਮਿਲਿਆ | ਆਗੂਆਂ ਨੇ ਪੰਜਾਬ ਪ੍ਰਧਾਨ ਨੂੰ ਮਿਲ ਕੇ ਆਪਣੀਆਂ ਮੰਗਾਂ ਬਾਰੇ ਦੱਸਿਆ | ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਕੇਂਦਰ ਸਰਕਾਰ ਨੇ 1500 ਰੁਪਏ ਮਹੀਨਾ ਆਂਗਣਵਾੜੀ ਵਰਕਰ ਅਤੇ 750 ਰੁਪਏ ਮਹੀਨਾ ਹੈਲਪਰ ਦਾ ਮਾਣ ਭੱਤਾ ਵਧਾਇਆ ਸੀ | ਕਾਨੂੰਨ ਮੁਤਾਬਿਕ ਇਸ 'ਚ 60 ਪ੍ਰਤੀਸ਼ਤ ਹਿੱਸਾ ਕੇਂਦਰ ਦਾ ਤੇ 40 ਪ੍ਰਤੀਸ਼ਤ ਹਿੱਸਾ ਪੰਜਾਬ ਸਰਕਾਰ ਦਾ ਹੈ | ਪਰ ਪੰਜਾਬ ਸਰਕਾਰ ਨੇ ਆਪਣਾ ਬਣਦਾ ਹਿੱਸਾ ਨਾ ਪਾ ਕੇ ਵਰਕਰਾਂ ਦੀ ਲੁੱਟ ਕੀਤੀ ਜਾ ਰਹੀ ਹੈ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਆਪਣਾ ਬਣਦਾ ਹਿੱਸਾ ਤੁਰੰਤ ਜਾਰੀ ਕਰੇ | ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਸੂਬਾ ਮੁਖੀ ਜਾਖੜ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਇਕ ਹਫ਼ਤੇ ਦੇ ਅੰਦਰ ਪੰਜਾਬ ਸਰਕਾਰ ਦਾ ਬਣਦਾ 40 ਪ੍ਰਤੀਸ਼ਤ ਮਾਣ ਭੱਤਾ ਨਾ ਦਿੱਤਾ ਗਿਆ ਤਾਂ ਕਾਂਗਰਸੀ ਲੀਡਰਾਂ ਦਾ ਵਿਰੋਧ ਕਰਕੇ ਪੁਤਲੇ ਫੂਕੇ ਜਾਣਗੇ | ਇਸ ਮੌਕੇ ਕਿ੍ਸ਼ਨਾ ਬਸਤੀ ਭੰੂਮਣ ਸ਼ਾਹ, ਰਾਜ ਕੌਰ ਲਮੋਚੜ, ਕੁਸਮ ਲਤਾ, ਰਾਜ ਰਾਣੀ, ਨੀਲਮ ਰਾਣੀ, ਕਰਮਜੀਤ ਕੌਰ, ਗੀਤੂ ਜਲਾਲਾਬਾਦ, ਕੈਲਾਸ਼, ਮੰਜੂ, ਸ਼ਾਲੂ, ਹਰਜੀਤ ਢੰਡੀਆਂ, ਵੀਨਾ ਘੁਬਾਇਆ ਆਦਿ ਹਾਜ਼ਰ ਸਨ |