ਸਕੂਲ ਦੀਆਂ ਵਿਦਿਆਰਥਣਾਂ ਨੇ ਸਫ਼ਾਈ ਪੰਦਰਵਾੜਾ ਮਨਾਇਆ
- 151050462 - VIJAY KUMAR
0
ਅਬੋਹਰ, (ਫਾਸਟ ਨਿਊਜ਼ ਵਿਜੇ ਕੁਮਾਰ )-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਬਿੰਦੂ ਅਰੋੜਾ ਦੀ ਅਗਵਾਈ 'ਚ ਚੱਲ ਰਹੇ ਸਵੱਛਤਾ ਪੰਦਰਵਾੜੇ ਤਹਿਤ ਅੱਜ ਐਨ.ਸੀ.ਸੀ. ਤੇ ਐਨ.ਐਸ.ਐਸ. ਦੀਆਂ ਵਿਦਿਆਰਥਣਾਂ ਵਲੋਂ ਸ਼ਹੀਦ ਮੇਜਰ ਸੁਰਿੰਦਰ ਚੌਕ 'ਤੇ ਮੂਰਤੀ ਦੀ ਸਫ਼ਾਈ ਕਰਦੇ ਹੋਏ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਸਕੂਲ ਤੋਂ ਲੈ ਕੇ ਸ਼ਹੀਦ ਮੇਜਰ ਸੁਰਿੰਦਰ ਚੌਕ ਤੱਕ ਸਵੱਛਤਾ ਜਾਗਰੂਕਤਾ ਰੈਲੀ ਵੀ ਕੱਢੀ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ 19 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚੱਲਣ ਵਾਲੇ ਇਸ ਸਵੱਛਤਾ ਪੰਦਰਵਾੜੇਤਹਿਤ ਵਿਦਿਆਰਥਣਾਂ ਨੂੰ ਸਵੱਛਤਾ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇ 'ਤੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ | ਇਸ ਮੌਕੇ ਮੈਡਮ ਸੁਪਨੀਤ ਕੌਰ, ਜੋਤਸਨਾ, ਸ਼ਾਰਦਾ, ਵੀਕਾ ਸ਼ਰਮਾ, ਸਤਿੰਦਰਜੀਤ ਕੌਰ, ਅਮਿਤ ਬੱਤਰਾ, ਸੂਬੇਦਾਰ ਜੇ.ਐਸ. ਚੌਹਾਨ ਅਤੇ ਹੌਲਦਾਰ ਰਾਕੇਸ਼ ਰਾਏ ਆਦਿ ਹਾਜ਼ਰ ਸਨ |