ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਖੇ ਕਰਵਾਏ ਮੁਕਾਬਲਿਆਂ ਦੇ ਜੇਤੂ ਵਿਦਿਆਰਥਣਾਂ ਨੂੰ ਮੈਡਲ ਪਾ ਕੇ ਸਨਮਾਨਤ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ
- 151050462 - VIJAY KUMAR
0
ਅਬੋਹਰ, (ਫਾਸ਼ਟ ਨਿਊਜ਼ ਵਿਜੈ ਕੁਮਾਰ)-'ਪਲਾਸਟਿਕ ਮੁਕਤ ਭਾਰਤ' ਅਭਿਆਨ 'ਚ ਆਪਣੀ ਭਾਗੀਦਾਰੀ ਨੂੰ ਦਰਸਾਉਣ ਅਤੇ ਵਿਦਿਆਰਥੀਆਂ 'ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨ ਦੇ ਮੰਤਵ ਨਾਲ ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਵਿਖੇ ਕਾਲਜ ਦੇ ਆਰੀਆ ਯੁਵਾ ਸਮਾਜ ਅਤੇ ਰੈੱਡ ਕਰਾਸ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ਵਾਤਾਵਰਨ ਸੁਰੱਖਿਆ ਵਿਸ਼ੇ 'ਤੇ ਵਿਸਥਾਰ ਭਾਸ਼ਣ ਤੇ ਉਸ ਨਾਲ ਸਬੰਧਤ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਸੰਗਰੂਰ ਦੇ ਪਿ੍ੰਸੀਪਲ ਮੱਖਣ ਲਾਲ ਦਾ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਨੇ ਮੁੱਖ ਬੁਲਾਰੇ ਵਜੋਂ ਕਾਲਜ ਪੁੱਜਣ 'ਤੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ | ਬੁਲਾਰੇ ਮੱਖਣ ਲਾਲ ਨੇ ਵਾਤਾਵਰਨ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕੀਤਾ ਤੇ ਪ੍ਰਦੂਸ਼ਣ ਨੂੰ ਦੂਰ ਕਰਨ ਦੇ ਉਪਾਅ ਵੀ ਦੱਸੇ | ਪ੍ਰੋਗਰਾਮ ਦੇ ਅੰਤ 'ਚ ਪੋਸਟਰ ਮੇਕਿੰਗ ਮੁਕਾਬਲੇ 'ਚ ਪਹਿਲਾ, ਦੂਜਾ, ਤੀਜਾ ਅਤੇ ਹੌਸਲਾ ਵਧਾਊ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵਸੁੰਧਰਾ, ਸ਼ਰਨਜੀਤ, ਊਸ਼ਾ ਰਾਣੀ, ਮਨਜੀਤ ਕੌਰ, ਸੁਮਨ, ਬਿੰਦੂ, ਕਿਰਨ, ਸਿਮਰਨ ਅਤੇ ਯਸ਼ਮੀਨ ਕੌਰ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ 'ਚ ਆਰੀਆ ਯੁਵਾ ਸਮਾਜ ਦੀ ਇੰਚਾਰਜ ਊਸ਼ਾ ਰਾਣਾਡੇ, ਰੈੱਡ ਕਰਾਸ ਸੁਸਾਇਟੀ ਦੀ ਇੰਚਾਰਜ ਡਾ: ਰਾਗਿਨੀ ਮਿੱਤਲ, ਮਿਸਟਰ ਨੀਰਜ ਮਹਿਤਾ ਤੇ ਹੋਰ ਪ੍ਰੋਫ਼ੈਸਰ ਸਾਹਿਬਾਨ ਡਾ: ਸੁਰਿੰਦਰ ਸੰਧੂ ਅਤੇ ਡਾ: ਅਨੀਤਾ ਸਿੰਘ ਮੌਜੂਦ ਸਨ |