ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਕਬੱਡੀ ਦੇ ਤਗਮੇ ਜਿੱਤੇ
- 151050462 - VIJAY KUMAR
0
ਮੰਡੀ ਅਰਨੀਵਾਲਾ (ਫਾਸ਼ਟ ਨਿਊਜ਼ ਵਿਜੈ ਕੁਮਾਰ)-ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਅਰਨੀਵਾਲਾ ਸ਼ੇਖ਼ ਸੁਭਾਨ ਦੀਆਂ ਵਿਦਿਆਰਥਣਾਂ ਨੇ ਫ਼ਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿਚ ਮੱਲ੍ਹਾਂ ਮਾਰਦਿਆਂ ਕਈ ਇਨਾਮ ਜਿੱਤੇ ਹਨ | ਸਕੂਲ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਹੰਸ ਅਤੇ ਸਕੂਲ ਪਿੰ੍ਰਸੀਪਲ ਮੈਡਮ ਪ੍ਰੇਮ ਨੇ ਦੱਸਿਆ ਕਿ ਅੰਡਰ -14 ਵਰਗ ਦੇ ਮੁਕਾਬਲਿਆਂ ਵਿਚ ਮੁਸਕਾਨ, ਕਿਰਨ ਭੱਲਾ ਅਤੇ ਰਿੰਪਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨੇ ਦਾ ਤਗਮਾ, ਏਕਨੂਰ ਸੰਧੂ, ਅਨਮੋਲ ਜੋਤ ਕੌਰ , ਅਨਮੋਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕਰ ਚਾਂਦੀ ਅਤੇ ਸੁਖਮਨਪ੍ਰੀਤ ਕੌਰ ਨੇ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ ਹੈ | ਸਕੂਲ ਪ੍ਰਧਾਨ ਰਜਿੰਦਰ ਸਿੰਘ ਹੰਸ ਨੇ ਵਿਦਿਆਰਥਣਾਂ ਨੂੰ ਇਸ ਜਿੱਤ 'ਤੇ ਮੁਬਾਰਕਬਾਦ ਦਿੱਤੀ ਤੇ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ |