ਬੱਸ ਕੰਡਕਟਰ ਵਲੋਂ ਕਾਲਜ ਵਿਦਿਆਰਥਣ ਨਾਲ ਬਦਸਲੂਕੀ ਕਰਨ ''ਤੇ ਵਿਦਿਆਰਥੀਆਂ ਕੀਤਾ ਚੱਕਾ ਜਾਮ
- 151050462 - VIJAY KUMAR
0
ਜਲਾਲਾਬਾਦ,(ਫਾਸਟ ਨਿਊਜ਼ ਵਿਜੈ ਕੁਮਾਰ) : ਸ਼ਹਿਰ 'ਚ ਐਫ. ਐਫ. ਰੋਡ 'ਤੇ ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਕਾਲਜ਼ ਮੋਹਨੇ ਕੇ ਉਤਾੜ੍ਹ ਦੀ ਇਕ ਵਿਦਿਆਰਥਣ ਨਾਲ ਪੰਜਾਬ ਰੋਡਵੇਜ ਦੇ ਬੱਸ ਕੰਡਕਟਰ ਵੱਲੋਂ ਬੀਤੇ ਦਿਨੀਂ ਸਫਰ ਕਰਨ ਮੌਕੇ ਬਦਸਲੂਕੀ ਕੀਤੀ ਗਈ ਸੀ। ਜਿਸ ਤੋਂ ਗੁੱਸੇ 'ਚ ਆਏ ਸੈਂਕੜੇ ਦੀ ਗਿਣਤੀ 'ਚ ਵਿਦਿਆਰਥੀਆਂ ਨੇ ਕਾਲਜ਼ ਦੇ ਮੁੱਖ ਗੇਟ ਸਾਹਮਣੇ ਲਗਭਗ 2 ਘੰਟੇ ਦੇ ਕਰੀਬ ਐਫ. ਐਫ. ਰੋਡ ਨੂੰ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕਰਕੇ ਪੰਜਾਬ ਰੋਡਵੇਜ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਗੁਰੂਹਰਸਹਾਏ ਦੀ ਪੁਲਸ ਫੋਰਸ ਨੇ ਧਰਨਾ ਸਥਾਨ 'ਤੇ ਪੁੱਜ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀ ਕੰਡਕਟਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਆਪਣੀ ਮੰਗ 'ਤੇ ਅੜ੍ਹੇ ਰਹੇ। ਧਰਨੇ ਦੀ ਅਗਵਾਈ ਕਰ ਰਹੇ ਸੈਂਕੜੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਪੜ੍ਹਾਈ ਕਰਨ ਲਈ ਸ਼ਹੀਦ ਊਧਮ ਸਿੰਘ ਕਾਲਜ਼ ਵਿਖੇ ਆਉਂਦੇ ਹਨ ਪਰ ਉਨ੍ਹਾਂ ਦੇ ਮਾਪਿਆਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵਾਹਨ ਲੈ ਕੇ ਦੇਣ ਤੋਂ ਅਸਮਰਥ ਹਨ। ਜਿਸ ਕਾਰਨ ਉਨ੍ਹਾਂ ਨੂੰ ਬੱਸਾਂ ਰਾਹੀ ਹੀ ਕਾਲਜ਼ ਪੜ੍ਹਾਈ ਕਰਨ ਲਈ ਆਉਣਾ ਪੈਂਦਾ ਹੈ।